ਟਾਈਪ ਇੱਕ ਅਜਿਹੀ ਕਲਾ ਹੈ ਜਿਸਦਾ ਜਾਣਕਾਰ ਆਪਣੇ ਇਸ ਹੁਨਰ ਨਾਲ ਜਿੱਥੇ ਨੌਕਰੀ ਵਿੱਚ ਪਹਿਲ ਪ੍ਰਾਪਤ ਕਰ ਸਕਦਾ ਹੈ, ਉਥੇ ਆਪਣਾ ਖੁਦ ਦਾ ਕਾਰੋਬਾਰ/ਰੋਜਗਾਰ ਵੀ ਸ਼ੁਰੂ ਕਰ ਸਕਦਾ ਹੈ ਕੰਪਿਊਟਰ ਯੁਗ ਵਿੱਚ ਮੈਨੂਅਲ ਟਾਈਪ ਖਤਮ ਹੋ ਰਹੀ ਹੈ, ਲੇਕਿਨ ਅੱਜ ਵੀ ਕਲੈਰੀਕਲ ਪੱਧਰ ਦੀਆਂ ਆਸਾਮੀਆਂ ਲਈ ਪੰਜਾਬੀ ਟੈਸਟ ਪਾਸ ਕਰਨਾ ਇੱਕ ਮੁੱਢਲੀ ਸ਼ਰਤ ਹੁੰਦੀ ਹੈ, ਲੇਕਿਨ ਪੰਜਾਬੀ ਟਾਈਪ ਦੀ ਘਾਟ ਕਾਰਨ ਪੰਜਾਬੀ ਟਾਈਪ ਸਿੱਖਣ ਵਾਲਿਆਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅੰਗਰੇਜੀ ਵਿੱਚ ਟਾਈਪ ਸਿਖਾਉਣ ਲਈ ਕਈ ਸੌਫਟਵੇਅਰ ਮੌਜੂਦ ਹਨ, ਲੇਕਿਨ ਪੰਜਾਬੀ ਵਿੱਚ ਅਜਿਹੇ ਉਪਰਾਲੇ ਘੱਟ ਹੀ ਕੀਤੇ ਗਏ ਹਨ

ਪਹਿਲਾਂ ਕੰਪਿਊਟਰ ਤੇ ਪੰਜਾਬੀ ਟਾਈਪ ਕਰਨ ਲਈ ਧੁਨੀ ਆਧਾਰਿਤ ਫੋਂਟ ਜਿਵੇਂ ਅਮ੍ਰਿਤ ਲਿਪੀ, ਅਨਮੋਲ ਲਿਪੀ ਅਤੇ ਪੰਜਾਬੀ ਟਾਈਪ ਜਾਣਕਾਰਾਂ ਵੱਲੋਂ ਰਮਿੰਗਟਨ ਟਾਈਪ ਬੇਸਡ ਫੌਂਟ ਜਿਵੇਂ ਆਸੀਸ, ਜੁਆਏ, ਸਤਲੁਜ ਵਗੈਰਾ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ ਲੇਕਿਨ ਹੁਣ ਪੰਜਾਬ ਸਰਕਾਰ ਵੱਲੋਂ ਰਾਵੀ ਫੌਂਟ ਵਿੱਚ ਟਾਈਪ ਟੈਸਟ ਲੈਣ ਦਾ ਫੈਸਲਾ ਕੀਤਾ ਗਿਆ ਹੈ ਇਸਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿੰਨਾਂ ਵਿਚੋਂ ਮੁੱਖ ਇਹ ਹੈ ਕਿ ਰਾਵੀ ਇੱਕ ਯੂਨੀਕੋਡ ਫੌਂਟ ਹੈ, ਜਿਸਨੂੰ ਕਿ ਹਰੇਕ ਵਿੰਡੋ, ਮੋਬਾਇਲ, ਵਿੱਚ ਪੜ੍ਹਿਆ ਜਾ ਸਕਦਾ ਹੈ ਅਤੇ ਇਸ ਫੌਟ ਵਿੱਚ ਇੰਟਰਨੈੱਟ ਤੇ ਈ-ਮੇਲ ਵਗੈਰਾ ਵੀ ਸਿੱਧੀ ਹੀ ਭੇਜੀ ਅਤੇ ਪੜ੍ਹੀ ਜਾ ਸਕਦੀ ਹੈ ਜਦਕਿ ਰਵਾਇਤੀ ਫੌਟ ਆਸੀਸ ਵਗੈਰਾ ਵਿੱਚ ਇਹ ਸਹੂਲਤ ਨਹੀਂ ਸੀ ਅਤੇ ਇੰਨਾਂ ਫੌਂਟਾਂ ਵਿੱਚ ਤਿਆਰ ਕੀਤਾ ਮੈਟਰ ਉਸੇ ਕੰਪਿਊਟਰ ਤੇ ਪੜ੍ਹਿਆ ਜਾ ਸਕਦਾ ਸੀ, ਜਿਸ ਵਿਚ ਇਹ ਫੌਂਟ ਇਨਸਟਾਲ ਹੋਵੇ ਰਾਵੀ ਸਾਰੇ ਕੰਪਿਊਟਰ ਅਤੇ ਮੋਬਾਇਲ ਦਾ ਇੱਕ ਸਾਂਝਾ ਪਲੇਟਫਾਰਮ ਹੈ, ਜਿਸਨੂੰ ਹਰ ਜਗ੍ਹਾ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ ਇਸੇ ਲਈ ਸਰਕਾਰ ਇਸ ਫੌਂਟ ਦੀ ਵਰਤੋਂ ਨੂੰ ਉਤਸਾਹਿਤ ਕਰ ਰਹੀ ਹੈ
ਰਾਵੀ ਫੌਂਟ ਦੀ ਟਾਈਪਿੰਗ ਸਿੱਖਣ ਲਈ ਤਿਆਰ ਕੀਤਾ ਗਿਆ ਰਾਵੀ ਟਾਈਪਿੰਗ ਟਿਊਟਰ ਤੁਹਾਨੂੰ ਰਾਵੀ ਫੌਂਟ ਸਿੱਖਣ ਵਿਚ ਬਹੁਤ ਮੱਦਦ ਕਰੇਗਾ ਅਤੇ ਥੋੜੇ ਦਿਨਾਂ ਵਿਚ ਹੀ ਤੁਸੀਂ ਇਸਤੇ ਅਭਿਆਸ ਕਰਕੇ ਰਾਵੀ ਫੌਂਟ ਵਿਚ ਟਾਈਪ ਕਰਨਾ ਸਿੱਖ ਸਕਦੇ ਹੋ ਅਤੇ ਆਪਣੀ ਸਪੀਡ ਬਣਾ ਸਕਦੇ ਹੋ
ਇਸ ਵਿਚ ਪੰਜਾਬੀ ਟਾਈਪ ਮਾਸਟਰ ਦੀ ਤਰ੍ਹਾਂ ਹੀ ਬੇਸਿਕ ਲੈਵਲ ਤੋਂ ਪਾਠ ਦਿੱਤੇ ਗਏ ਹਨ ਅਤੇ ਫਿਰ ਐਡਵਾਂਸ ਲੈਵਲ ਵਿਚ ਤੁਸੀਂ ਆਪਣੀ ਟਾਈਪ ਸਪੀਡ ਚੈਕ ਕਰ ਸਕਦੇ ਹੋ ਨਾਲ ਹੀ ਅੱਖਰਾਂ ਅਤੇ ਸ਼ਬਦਾਂ ਦੀ ਗੇਮ ਨਾਲ ਆਪਣੀ ਟਾਈਪ ਸਪੀਡ ਮਨੋਰੰਜਕ ਤਰੀਕੇ ਨਾਲ ਵਧਾ ਸਕਦੇ ਹੋ ਸੌਫਟਵੇਅਰ ਵਿੰਡੋਜ ਐਕਸ.ਪੀ, ਵਿੰਡੋਜ7 ਅਤੇ ਵਿੰਡੋਜ 10 (32Bit) ਦੇ ਪੂਰੀ ਤਰ੍ਹਾਂ compatible ਹੈ ਸੌਫਟਵੇਅਰ ਆਫਲਾਈਨ ਕੰਮ ਕਰਦਾ ਹੈ ਅਤੇ ਇਸਨੂੰ ਚਲਾਉਣ ਲਈ ਤੁਹਾਨੂੰ ਇੰਟਰਨੈਟ ਕੁਨੈਕਸ਼ਨ ਦੀ ਕੋਈ ਜਰੂਰਤ ਨਹੀਂ ਹੈ ਸੌਫਟਵੇਅਰ ਚਲਾਉਣ ਲਈ ਰਾਵੀ ਫੌਟ ਵਾਲੀ ਸੈਟਿੰਗ ਕਰਨ ਦੀ ਜਰੂਰਤ ਨਹੀਂ ਫਿਰ ਵੀ ਅਗਰ ਇਹ ਸੈਟਿੰਗਾਂ ਕੀਤੀਆਂ ਹਨ ਅਤੇ ਸੌਫਟਵੇਅਰ ਦੀ ਵਰਤੋਂ ਸਮੇਂ ਤੁਹਾਨੂੰ ਟਾਈਪ ਕਰਨ ਸਮੇਂ ???????? ਵਿਖਾਈ ਦੇਣ ਤਾਂ Language Bar ਵਿੱਚ PA ਦੀ ਥਾਂ EN Language ਦੀ ਹੀ ਚੋਣ ਕੀਤੀ ਜਾਵੇ
ਪੰਜਾਬੀ ਟਾਈਪ ਮਾਸਟਰ ਨੂੰ ਦਿੱਤੇ ਭਰਪੂਰ ਸਮਰਥਨ ਲਈ ਅਸੀਂ ਆਪਣੇ ਸਾਰੇ ਕੰਪਿਊਟਰ ਯੂਜਰਜ ਦੇ ਧੰਨਵਾਦੀ ਹਾਂ ਜਿੰਨਾਂ ਨੇ ਸੌਫਟਵੇਅਰ ਰਜਿਸਟਰਡ ਕਰਵਾਇਆ ਅਤੇ ਆਪਣੇ ਕੀਮਤੀ ਸੁਝਾਅ ਵੀ ਸਾਨੂੰ ਦਿੱਤੇ
ਪੰਜਾਬੀ ਟਾਈਪ ਮਾਸਟਰ ਸੌਫਟਵੇਅਰ ਤੇ ਪ੍ਰੈਕਟਿਸ ਕਰਕੇ ਅਨੇਕਾਂ ਉਮੀਦਵਾਰਾਂ ਨੇ ਆਪਣਾ ਪੰਜਾਬੀ ਟਾਈਪ ਪਾਸ ਕੀਤਾ ਅਤੇ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ ਉਸੇ ਤਰ੍ਹਾਂ ਹੁਣ ਡਾਟਾ ਐਂਟਰੀ ਓਪਰੇਟਰ ਅਤੇ ਹੋਰ ਕਲੈਰੀਕਲ ਆਸਾਮੀਆਂ ਦੇ ਉਮੀਦਵਾਰਾਂ ਦੀ ਜਰੂਰਤ ਮੁਤਾਬਿਕ ਰਾਵੀ ਟਾਈਪਿੰਗ ਟਿਊਟਰ ਤਿਆਰ ਕੀਤਾ ਗਿਆ ਹੈ ਉਮੀਦ ਹੈ ਇਹ ਸੌਫਟਵੇਅਰ ਰਾਵੀ ਫੌਂਟ ਸਿੱਖਣ ਅਤੇ ਸਰਕਾਰੀ ਨੌਕਰੀ ਲੈਣ ਵਿਚ ਤੁਹਾਡਾ ਮੱਦਦਗਾਰ ਸਾਬਿਤ ਹੋਵੇਗਾ
Developed by :
Harvinder Singh Tiwana, DHURI (Sangrur)
+91-94171-58742

Calling time 9 AM to 7 PM or use whatsap
ਇਹ ਸੌਫਟਵੇਅਰ ਸਿਰਫ ਨਿੱਜੀ ਵਰਤੋਂ ਲਈ ਹੈ ਅਤੇ ਬਿਨਾ ਅਗਾਊ ਮਨਜੂਰੀ ਤੋਂ ਇਸਦੀ ਵਰਤੋਂ ਕਿਸੇ ਵੀ ਆਸਾਮੀ ਲਈ ਉਮੀਦਵਾਰਾਂ ਦਾ ਪੰਜਾਬੀ ਟਾਈਪ ਟੈਸਟ ਲੈਣ ਲਈ ਨਹੀਂ ਕੀਤੀ ਜਾ ਸਕਦੀ ਅਗਰ ਇਸ ਸੌਫਟਵੇਅਰ ਦੀ ਵਰਤੋਂ ਬਿਨਾ ਮਨਜੂਰੀ ਤੋਂ ਉਮੀਦਵਾਰਾਂ ਦੇ ਟੈਸਟ ਲੈਣ ਲਈ ਕੀਤੀ ਜਾਂਦੀ ਹੈ ਤਾਂ ਸਬੰਧਤ ਸੰਸਥਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਜਿਸਦੇ ਹਰਜੇ ਖਰਚੇ ਦੀ ਸਬੰਧਤ ਸੰਸਥਾ ਅਤੇ ਟੈਸਟ ਸੈਂਟਰ ਜਿੰਮੇਵਾਰ ਹੋਣਗੇਇਸਤੋਂ ਇਲਾਵਾ ਅਗਰ ਕਿਸੇ ਵਿਅਕਤੀ ਜਾਂ ਕੰਪਿਊਟਰ ਸੈਂਟਰ ਵੱਲੋਂ ਸੌਫਟਵੇਅਰ ਗਲਤ ਤਰੀਕੇ ਨਾਲ ਚਲਾਇਆ ਜਾਂਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਕਾਪੀਰਾਈਟ ਐਕਟ ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਅਜਿਹੀ ਕਿਸੇ ਵੀ ਗਲਤ ਵਰਤੋਂ ਦੀ ਜਾਣਕਾਰੀ ਦੇਣ ਵਾਲੇ ਦਾ ਨਾਮ/ਪਤਾ ਗੁਪਤ ਰੱਖਿਆ ਜਾਵੇਗਾਧੰਨਵਾਦ
ਕਾਨੂੰਨੀ ਚੇਤਾਵਨੀ
Kindly do not deposit Cash in Bank Account. Pay registration fee Online, or by PayTM. Thanks.

ਕ੍ਰਿਪਾ ਕਰਕੇ ਬੈਂਕ ਖਾਤੇ ਵਿੱਚ ਨਕਦ ਫੀਸ ਜਮ੍ਹਾਂ ਕਰਵਾਉਣ ਦੀ ਬਜਾਏ Online ਯਾ PayTM ਰਾਹੀਂ ਰਜਿਸਟਰੇਸ਼ਨ ਫੀਸ ਅਦਾ ਕਰੋ ਧੰਨਵਾਦ 
With Net Banking, Credit / Debit Card.
You can directly purchase software from these authorized centres :-

> Fazilka -             RAHAT Computer Centre, Fazilka, Mob.
8146562473
> Rampura Phul - Success Plus Institute, Near Bhartiya Model Sr.Sec.School, Rampura Phul - Mob. 7710752922
> Abohar -            CBC Academy, Sunder Nagri St. No.17, Opp. Tehsil Complex, Abohar - Mob.
9464209657, 7814109600
> Sangrur -           Surindra Computer Centre, Near Singh Sabha Gurdwara, Sangrur, Mob. 9417337358
> Dhuri -               Fact Computer Centre, Opp. Main Post Office, Dhuri, Mob. 9888201399
> Dhuri -               Newtech Computer, Near Main Phatak, Dhuri, Mob.
9478630011
> Dhuri -               Parkash Commercial College, Railway Road, Dhuri, Mob.
9464142886
> Bathinda -        Akal Institute, Ranjit Press Wali Street, Near Kesri Cloth House, Mehana Chowk, Bathinda, Mob. 94177-10819
> Chd, Mohali-    Mr. Ravinder Singh Mob.
7837441315
> Faridkot-          Sharma Typing Center, College Road, Near S.R. Hans Book Depot, Faridkot  Mob. 99885-91098

> Agents are welcome to join from other locations of allover Punjab. Call @ 94171-58742
Raavi Typing Tutor 1.0
ਰਾਵੀ ਟਾਈਪਿੰਗ ਟਿਊਟਰ ਦੇ 2.0 (ਸਪੈਸ਼ਲ ਐਡੀਸ਼ਨ)ਵਰਜਨ ਅੰਗਰੇਜੀ ਦੇ ਨਾਲ ਪੰਜਾਬੀ ਦੇ ਆਸੀਸ ਅਤੇ ਰਾਵੀ ਦੋਵੇਂ ਫੌਂਟ ਵਿੱਚ ਟਾਈਪ ਟੈਸਟ ਦੇਣ ਦੀ ਸਹੂਲਤ ਦਿੱਤੀ ਗਈ ਹੈ ਤਾਂ ਕਿ ਯੂਜਰ ਆਪਣੀ ਲੋੜ ਮੁਤਾਬਿਕ ਫੌਂਟ ਤੇ ਪ੍ਰੈਕਟਿਸ ਕਰ ਸਕਣ। ਰਾਵੀ ਫੌਂਟ ਦੇ ਪੈਰ੍ਹਾਗਰਾਫ ਵਧਾ ਦਿੱਤੇ ਗਏ ਹਨ, ਸ਼ਬਦ ਹਾਈਲਾਈਟਰ/ਅੰਡਰਲਾਈਨ ਬੰਦ ਕਰਨ ਦੀ ਸਹੂਲਤ ਦਿੱਤੀ  ਗਈ ਹੈ ਨਵੇਂ ਯੂਜਰ ਦੀ ਮੰਗ ਅਨੁਸਾਰ ਸੌਫਟਵੇਅਰ ਦਾ ਤਿੰਨ ਦਿਨ ਦਾ ਡੈਮੋ ਦਿੱਤਾ ਗਿਆ ਹੈ ਤਾਂ ਕਿ ਉਹ ਸੌਫਟਵੇਅਰ ਨੂੰ ਰਜਿਸਟਰਡ ਕਰਨ ਤੋਂ ਪਹਿਲਾਂ ਚਲਾ ਕੇ ਵੇਖ ਸਕਣ ਜੋ ਯੂਜਰ ਸੌਫਟਵੇਅਰ ਦੇ 1.0 ਵਰਜਨ ਨੂੰ ਰਜਿਸਟਰਡ ਕਰਵਾ ਚੁੱਕੇ ਹਨ, ਉੁਨ੍ਹਾਂ ਲਈ ਅੱਪਡੇਟ ਮੁਫ਼ਤ ਹੈ। ਭਵਿੱਖ ਵਿਚ ਵੀ ਜਰੂਰਤ ਮੁਤਾਬਿਕ ਸੌਫਟਵੇਅਰ ਵਿੱਚ ਅੱਪਡੇਟ ਕੀਤੇ ਜਾਂਦੇ ਰਹਿਣਗੇ ਉਮੀਦ ਹੈ ਸੌਫਟਵੇਅਰ ਦਾ 2.0 ਵਰਜਨ ਵੀ ਤੁਹਾਡਾ ਟਾਈਪ ਟੈਸਟ ਕਲੀਅਰ ਕਰਨ ਵਿੱਚ ਮੱਦਦਗਾਰ ਸਾਬਿਤ ਹੋਵੇਗਾ
Raavi Typing Tutor 2.0SE
RAAVI TYPING TUTOR 2.0 SPECIAL EDITION
ਸੌਫਟਵੇਅਰ ਦਾ 1.0 ਵਰਜਨ ਬੇਸਿਕ ਲੈਵਲ ਤੋਂ ਰਾਵੀ ਫੌਂਟ  ਸਿੱਖਣ ਅਤੇ ਟੈਸਟ ਦੀ ਤਿਆਰੀ ਕਰਨ ਲਈ ਹੈ, ਅਤੇ ਇਹ ਵਰਜਨ ਵਿੰਡੋਜ ਐਕਸ.ਪੀ. ਤੇ ਵੀ ਚਲਦਾ ਹੈ ਜਦੋਂ ਕਿ ਸੌਫਟਵੇਅਰ ਦੇ 2.0 ਵਰਜਨ ਵਿੱਚ ਰਾਵੀ, ਆਸੀਸ ਅਤੇ ਇੰਗਲਿਸ਼ ਦੇ  ਟੈਸਟ ਪੈਰ੍ਹਾਗਰਾਫ ਹਨ ਅਤੇ ਇਹ ਵਰਜਨ ਸਿਰਫ ਵਿੰਡੋਜ 7 (32ਬਿਟ) ਅਤੇ ਬਾਅਦ ਵਾਲੀ ਵਿੰਡੋਜ ਦੇ compatible ਹੈ